Red Hat Enterprise Linux 4.6 ਜਾਰੀ ਸੂਚਨਾ


ਜਾਣ-ਪਛਾਣ

ਇਸ ਦਸਤਾਵੇਜ਼ ਵਿੱਚ ਹੇਠ ਦਿੱਤੇ ਵਿਸ਼ੇ ਸ਼ਾਮਿਲ ਹਨ:

  • Release Notes Updates

  • ਇੰਸਟਾਲੇਸ਼ਨ-ਸੰਬੰਧੀ ਸੂਚਨਾ

  • ਵਿਸ਼ੇਸ਼ਤਾ ਅੱਪਡੇਟ

  • ਕਰਨਲ-ਸੰਬੰਧੀ ਅੱਪਡੇਟ

  • ਡਰਾਈਵਰ ਅੱਪਡੇਟ

  • ਹੋਰ ਅੱਪਡੇਟ

  • ਟੈਕਨਾਲੋਜੀ ਜਾਣਕਾਰੀ

  • ਜਾਣੇ-ਪਛਾਣੇ ਮੁੱਦੇ

Red Hat Enterprise Linux 4 .6 ਦੇ ਕੁਝ ਅੱਪਡੇਟ ਜਾਰੀ ਸੂਚਨਾ ਦੇ ਇਸ ਵਰਜਨ ਵਿੱਚ ਸ਼ਾਮਿਲ ਨਹੀਂ ਹੋਣਗੇ। Red Hat Enterprise Linux 4 .6 ਜਾਰੀ ਸੂਚਨਾ ਦਾ ਇੱਕ ਅੱਪਡੇਟ ਵਰਜਨ ਹੇਠਲੇ URL ਤੇ ਵੀ ਉਪਲੱਬਧ ਹੈ:

http://www.redhat.com/docs/manuals/enterprise/

ਜਾਰੀ ਸੂਚਨਾ ਅੱਪਡੇਟ

ਇਸ ਭਾਗ ਵਿੱਚ Red Hat Enterprise Linux 4.6 ਬਾਰੇ ਜਾਣਕਾਰੀ ਸ਼ਾਮਿਲ ਹੈ ਜੋ ਕਿ ਜਾਰੀ ਸੂਚਨਾ ਵਿੱਚ ਨਹੀਂ ਆਉਦੇ ਹਨ।

  • ਕੁਝ ਕਰਨਲ ਐਮਰਜੈਂਸੀ ਚੇਤਾਵਨੀਆਂ ਉਪਭੋਗੀਆਂ ਲਈ ਘੁੱਸਪੈਠੀਆਂ ਹੋ ਸਕਦੀਆਂ ਹਨ, ਜਿਵੇਂ ਕਿ ਜਦੋਂ CPU ਜਿਆਦਾ ਗਰਮ ਹੋ ਜਾਂਦਾ ਹੈ। ਅਜਿਹਾ ਸਮੇਂ, ਇੱਕ ਚੇਤਾਵਨੀ ਵਿੰਡੋ ਹਰੇਕ ਕੰਸੋਲ ਦੁਆਰਾ ਦਿਸ ਸਕਦੀ ਹੈ।

    ਜਦੋਂ ਇਹ ਵਾਪਰਦਾ ਹੈ, ਤੁਸੀਂ ਚੇਤਾਵਨੀਆਂ ਰੋਕਣ ਲਈ sysctl -w kernel.printk=0 ਚਲਾ ਸਕਦੇ ਹੋ। ਇਸ ਦੇ ਉਲਟ, ਤੁਸੀਂ ਅਜਿਹੇ ਗਲਤੀ ਸੁਨੇਹਿਆਂ ਨੂੰ ਸਿਰਫ ਰੂਟ ਕੰਸੋਲ ਤੋ ਆਉਣ ਲਈ ਸੀਮਿਤ ਕਰਦੀ ਹੈ। ਅਜਿਹਾ ਕਰਨ ਲਈ, /etc/syslog.conf ਵਿੱਚ ਹੇਠਲੀ ਸੋਧ ਕਰ ਸਕਦੇ ਹੋ:

    *.emerg                                        *
                              

    ਇਸ ਨਾਲ ਤਬਦੀਲ ਕਰੋ:

    *.emerg                                        root
                              
  • sysreport ਨੂੰ sos ਦੇ ਸਹਿਯੋਗ ਲਈ ਛੱਡਿਆ ਗਿਆ ਹੈ। sos ਨੂੰ ਇੰਸਟਾਲ ਕਰਨ ਲਈ, up2date -i sos ਚਲਾਓ। ਇਸ ਨਾਲ sos ਇੰਸਟਾਲ ਹੁੰਦਾ ਹੈ ਅਤੇ sysreport ਨੂੰ ਹਟਾਇਆ ਜਾਂਦਾ ਹੈ। ਇਹ ਸਿਫਾਰਸ਼ ਕੀਤੀ ਜਾਂਦੀ ਹੈ ਕਿ ਤੁਸੀਂ ਕਿਸੇ ਮੌਜੂਦਾ ਕਿੱਕਸਟਾਰਟ ਫਾਇਲ ਨੂੰ ਅੱਪਡੇਟ ਕਰ ਸਕਦੇ ਹੋ।

    sos ਇੰਸਟਾਲ ਕਰਨ ਤੋਂ ਬਾਅਦ, ਇਸ ਨੂੰ ਬੁਲਾਉਣ ਲਈ sosreport ਕਮਾਂਡ ਵਰਤੋ। sysreport ਕਮਾਂਡ ਵਰਤਣ ਨਾਲ ਚੇਤਾਵਨੀ ਆਉਂਦੀ ਹੈ ਕਿsysreport ਨੂੰ ਹੁਣ ਛੱਡਿਆ ਗਿਆ ਹੈ; ਜਾਰੀ ਕਰਨ ਨਾਲ sosreport ਨੂੰ ਬੁਲਾਇਆ ਜਾਵੇਗਾ।

    ਜੇ ਤੁਹਾਨੂੰ ਖਾਸ ਕਰਕੇ sysreport ਸੰਦ ਵਰਤਣ ਦੀ ਲੋੜ ਹੈ, ਤਾਂ ਇਸ ਨੂੰ ਬੁਲਾਉਣ ਲਈ sysreport.legacy ਕਮਾਂਡ ਵਰਤੋ।

    sosreport ਬਾਰੇ ਵਧੇਰੇ ਜਾਣਕਾਰੀ ਲਈ, man sosreport ਅਤੇ sosreport --help ਵੇਖੋ।

ਇੰਸਟਾਲੇਸ਼ਨ-ਸੰਬੰਧੀ ਸੂਚਨਾ

ਹੇਠ ਦਿੱਤੇ ਭਾਗ ਵਿੱਚ Red Hat Enterprise Linux ਦੀ ਇੰਸਟਾਲੇਸ਼ਨ ਅਤੇ ਐਨਾਕਾਂਡਾ ਇੰਸਟਾਲੇਸ਼ਨ ਪਰੋਗਰਾਮ ਸੰਬੰਧੀ ਜਾਣਕਾਰੀ ਸ਼ਾਮਿਲ ਹੈ।

ਸੂਚਨਾ

ਮੌਜੂਦਾ Red Hat Enterprise Linux 4 ਇੰਸਟਾਲੇਸਨ ਨੂੰ Red Hat Enterprise Linux 4.6 ਲਈ ਅੱਪਡੇਟ ਕਰਨ ਵਾਸਤੇ, ਤੁਹਾਨੂੰ ਤਬਦੀਲ ਕੀਤੇ ਪੈਕੇਜ ਅੱਪਡੇਟ ਕਰਨ ਲਈ Red Hat ਨੈੱਟਵਰਕ ਵਰਤਣਾ ਪਵੇਗਾ।

ਤੁਸੀਂ ਐਨਾਕਾਂਡਾ ਨੂੰ Red Hat Enterprise Linux 4 .6 ਦੀ ਨਵੀਂ ਇੰਸਟਾਲੇਸ਼ਨ ਜਾਂ Red Hat Enterprise Linux 4 ਦੇ ਨਵੀਨ ਅੱਪਡੇਟ ਵਰਜਨ ਤੋਂ ਅੱਪਗਰੇਡ ਕਰਨ ਲਈ ਵਰਤ ਸਕਦੇ ਹੋ।

  • ਜੇਕਰ ਤੁਸੀਂ Red Hat Enterprise Linux 4 .6 CD-ROM ਨੂੰ (ਜਿਵੇਂ ਕਿ ਨੈੱਟਵਰਕ-ਆਧਾਰਿਤ ਇੰਸਟਾਲੇਸ਼ਨ ਲਈ) ਨਕਲ ਕਰਨ ਦੀ ਤਿਆਰੀ ਕਰ ਰਹੇ ਹੋ, ਤਾਂ ਸਿਰਫ ਓਪਰੇਟਿੰਗ ਸਿਸਟਮ ਦੀਆਂ ਸੀਡੀਆਂ ਹੀ ਨਕਲ ਕਰੋ। ਵਾਧੂ CD-ROM ਜਾਂ layered ਉਤਪਾਦ CD-ROM ਕਦੇ ਵੀ ਨਕਲ ਨਾ ਕਰੋ, ਜਿਵੇਂ ਕਿ ਇਹ ਐਨਾਕਾਂਡਾ ਨਾਲ ਸੰਬੰਧ ਫਾਇਲਾਂ ਨੂੰ ਤਬਦੀਲ ਕਰ ਸਕਦੀਆਂ ਹੈ, ਜਿਸ ਕਰਕੇ ਇੰਸਟਾਲੇਸ਼ਨ ਵਿੱਚ ਸਮੱਸਿਆਵਾਂ ਆ ਸਕਦੀਆਂ ਹਨ।

    ਇਹ CD-ROM Red Hat Enterprise Linux ਦੇ ਇੰਸਟਾਲ ਹੋਣ ਬਾਅਦ ਲਾਜ਼ਮੀ ਇੰਸਟਾਲ ਕਰਨੀਆਂ ਹਨ।

  • ਜੇ ਤੁਸੀਂ Red Hat Enterprise Linux 4 .6 ਨੂੰ ਸੀਰੀਅਲ ਕੰਸੋਲ ਰਾਹੀਂ ਇੰਸਟਾਲ ਕੀਤਾ ਹੈ, ਲਾਗਇਨ ਪਰੌਂਪਟ ਨਹੀਂ ਦਿਸੇਗਾ। ਇਸ ਦੇ ਹੱਲ ਲਈ, /etc/yaboot.conf ਖੋਲੋ ਅਤੇ ਇਹ ਲਾਈਨ ਲੱਭੋ:

    append="console=tty0 console=ttyS4 rhgb quiet"
    

    ਇਸ ਲਾਈਨ ਨੂੰ console=tty0 ਅਤੇ console=ttyS4 ਦਾ ਕ੍ਰਮ ਤਬਦੀਲ ਕਰਕੇ ਸੋਧੋ ਤਾਂ ਕਿ ਲਾਈਨ ਇਸ ਤਰਾਂ ਪੜੀ ਜਾਏ:

    append="console=ttyS4 console=tty0 rhgb quiet"
    

ਵਿਸ਼ੇਸ਼ਤਾ ਅੱਪਡੇਟ

nordirplus

ਤੁਸੀਂ ਹੁਣ ਨਵੀਂ NFS ਮਾਊਂਟ ਚੋਣ nordirplus ਵਰਤ ਕੇ ਇੱਕ ਮਾਊਂਟ ਲਈ READDIRPLUS ਨੂੰ ਅਯੋਗ ਕਰ ਸਕਦੇ ਹੋ।

SB600 ਸਹਿਯੋਗ

libata ਡਰਾਈਵਰ ਹੁਣ SB600 IDE ਜਤੰਰ ਨੂੰ ਸਹਿਯੋਗ ਦਿੰਦਾ ਹੈ

ਜੋ SB600 IDE ਜੰਤਰਾਂ ਦੇ ਪਰਬੰਧਨ ਕਰਨ ਵਾਲੀ ide-generic ਵਿਧੀ ਤੋਂ ਜਾਣੂ ਹਨ, ਉਹਨਾਂ ਲਈ, ਯਾਦ ਰੱਖੋ ਕਿ /dev/hd* ਐਂਟਰੀਆਂ ਹੁਣ /dev/sd* ਹਨ।

samba

samba ਨੂੰ ਵਰਜਨ 3.0.25b ਵੱਲ ਅੱਪਡੇਟ ਕੀਤਾ ਗਿਆ ਹੈ। ਇਸ ਵਿੱਚ ਕਈ ਖਾਸ ਮੁੱਦੇ ਹੱਲ ਕੀਤੇ ਗਏ ਹਨ ਜੋ Windows 2003™ ਅਤੇ Windows Vista™ ਨਾਲ ਕਾਰਕੁਸ਼ਲਤਾ ਤੇ ਪ੍ਰਭਾਵ ਪਾਉਂਦੇ ਸੀ (ਤਾਜ਼ੇ ਨਵੇਂ ਰੀਲੀਜ਼ਾਂ ਵਿੱਚ ਹੱਲ ਕੀਤਾ ਗਿਆ ਹੈ)।

ਇਸ ਅੱਪਡੇਟ ਲਈ ਬਣੇ samba ਦੇ ਸਭ ਵਰਜਨਾਂ ਵਿੱਚ ਕਈ ਕੋਡ ਮਾਰਗਾਂ ਵਿੱਚ ਕੋਡ ਤਬਦੀਲੀਆਂ ਲਗਾਤਾਰ ਆਉਂਦੀਆਂ ਹਨ। ਇਸ ਨਾਲ ਬੈਕਪੋਰਟਿੰਗ ਲਈ ਵਰਜਨ 3.0.10 ਨਾਨ-ਫਿਜ਼ੀਬਲ ਬਣ ਜਾਂਦਾ ਹੈ। ਇਸੇ ਤਰਾਂ, ਸਭ samba ਪੈਕੇਜ ਵਰਜਨ 3.0.25b ਵੱਲ ਰੀਬੇਸ ਕੀਤੇ ਗਏ ਸਨ।

rebase ਦੇ ਕਰਕੇ, ਕਈ ਚੋਣ ਅਨੁਵਾਦ ਵਿਧੀਆਂ ਅਤੇ ਹਿੱਸਿਆਂ ਦਾ ਵਰਤਾਓ ਤਬਦੀਲ ਹੋ ਜਾਂਦਾ ਹੈ। ਇਸ ਦਾ ਮਤਲਬ ਹੈ ਕਿ samba ਅੱਪਗਰੇਡ ਕਰਨ ਤੋਂ ਪਹਿਲਾਂ, ਸੰਰਚਨਾ ਫਾਇਲ ਨੂੰ ਦਸਤੀ ਸੋਧਣਾ ਪਵੇਗਾ।

ਕੁਝ ਚੋਣਾਂ ਜਿਵੇਂ ldap filter ਅਤੇ ਘੱਟੋ-ਘੱਟ ਪਾਸਵਰਡ ਲੰਬਾਈ ਹੁਣ ਛੱਡੀਆਂ ਗਈਆਂ ਹਨ। samba ਦੇ ਇਸ ਨਵੇਂ ਵਰਜਨ ਵੱਲ ਅੱਪਡੇਟ ਕਰਨ ਤੋਂ ਪਹਿਲਾਂ, samba ਪੈਕੇਜ ਇਰੱਟਾ ਨਾਲ ਸੰਪਰਕ ਕਰੋ ਅਤੇ ਵੇਖੋ ਕਿ ਕੀ ਤੁਹਾਡਾ ਸਿਸਟਮ ਹਟਾਈ ਗਈ ਚੋਣ ਉੱਪਰ ਨਿਰਭਰ ਤਾਂ ਨਹੀਂ।

samba ਦੇ ਇਸ ਅੱਪਡੇਟ ਵਿੱਚ ਕਈ ਵਿਸ਼ੇਸ਼ਤਾ ਅੱਪਡੇਟ ਹਨ, ਜਿਵੇਂ ਕਿ:

  • ਨਾਂ ਦੇਣ ਵਾਲੇ ਸਖਤ ਨਿਯਮ ਹੁਣ ਮਜਬੂਰ ਕੀਤੇ ਜਾਂਦੇ ਹਨ। ਇਹ ਨਵੇਂ ਨਿਯਮ force user, force group, valid user ਅਤੇ ਹੋਰ ਡਾਇਰੈਕਟਿਵਾਂ ਤੇ ਪ੍ਰਭਾਵ ਪਾਉਂਦਾ ਹੈ ਜੋ ਉਪਭੋਗੀ ਜਾਂ ਗਰੁੱਪ ਨਾਂ ਸਵੀਕਾਰ ਕਰਦੇ ਹਨ। ਇਸ ਅੱਪਡੇਟ ਵਿੱਚ, ਉਪਭੋਗੀ/ਗਰੁੱਪ ਨਾਂ ਫੁਲੀ ਕੁਆਲੀਫਾਈਡ ਹੋਣੇ ਚਾਹੀਦੇ ਹਨ।

    ਉਦਾਹਰਨ ਲਈ, ਜੇ ਇੱਕ ਮਸ਼ੀਨ DOMAIN ਨਾਂ ਵਾਲੇ ਡੋਮੇਨ ਨਾਲ ਜੁੜਦੀ ਹੈ, ਉਸ ਡੋਮੇਨ ਦਾ foo ਨਾਂ ਵਾਲੇ ਇੱਕ ਉਪਭੋਗੀ DOMAIN\foo ਰੂਪ ਵਿੱਚ ਵਰਤਣਾ ਜਰੂਰੀ ਹੈ। ਸਧਾਰਨ ਰੂਪ ਵਿੱਚ foo ਵਰਤਣ ਨਾਲ ਮਸ਼ੀਨ ਉੱਪਰ ਅਧਿਕਾਰ ਰੱਦ ਕੀਤੇ ਜਾਂਦੇ ਹਨ।

  • ਮਲਟੀਪਲ passdb ਬੈਕਐਂਡ ਦਾ ਸਹਿਯੋਗ ਹੁਣ ਹਟਾਇਆ ਗਿਆ ਹੈ। ਕਈ ਵਾਰ ਮਲਟੀਪਲ passdb ਲਈ ਸਹਿਯੋਗ ਨਾਲ ਸਮੱਸਿਆ ਆ ਜਾਂਦੀ ਹੈ, ਜਿਸ ਨਾਲ ਸਰਵਰ ਦੀ ਵਰਤੋਂ ਵਿੱਚ ਵਾਧਾ ਹੁੰਦਾ ਹੈ।

    ਬਹੁਤੇ ਡਾਟਾਬੇਸ ਵਰਤਣ ਲਈ, ਉਹਨਾਂ ਨੂੰ ਡਾਟਾਬੇਸ ਵਿੱਚ ਸ਼ਾਮਿਲ ਕਰੋ। ਉਸ ਤੋਂ ਬਾਅਦ, ਹੋਰ ਡਾਟਾਬੇਸਾਂ ਵਿੱਚ ਸਟੋਰ ਕੀਤੇ ਖਾਤਿਆਂ ਨੂੰ pdbebit ਸਹੂਲਤ ਵਰਤ ਕੇ ਮਾਈਗਰੇਟ ਕਰੋ।

  • winbindd ਹੁਣ ਸਰਵਰ ਦੀ ਡੋਮੇਨ ਕਿਸਮ ਆਪਣੇ-ਆਪ ਖੋਜ ਕਰਦੀ ਹੈ ਅਤੇ ਆਪਣੇ-ਆਪ ਦੀ ਸਹੀ ਸੁਰੱਖਿਆ ਵਿਧੀ ਵਰਤਦੀ ਹੈ। ਭਾਵੇਂ security = domain ਸੈੱਟ ਕਰਨ ਨਾਲ winbindd ਨੂੰ kerberos/ldap ਦੀ ਵਰਤੋਂ ਕਰਨੀ ਪੈ ਸਕਦੀ ਹੈ ਤਾਂ ਕਿ ਡੋਮੇਨ ਨਾਲ ਜੁੜਿਆ ਜਾ ਸਕੇ ਜੋ AD-capable ਨਾਲ ਜਾਣਿਆ ਜਾਂਦਾ ਹੈ।

  • ldap ਢਾਂਚਾ ਹੁਣ ਫੈਲਾਇਆ ਗਿਆ ਹੈ। ਜੇ ਤੁਸੀਂ ldapsam ਬੈਕਐਂਡ ਵਰਤ ਰਹੇ ਹੋ, ਤਾਂ ਇਸ ਫੈਲਾਏ ldap ਢਾਂਚੇ ਨਾਲ ਅੱਪਗਰੇਡ ਕਰੋ। ਅੱਪਗਰੇਡ ਪਿਛਲੇ ਵਰਜਨਾਂ ਦੇ ਅਨੁਕੂਲ ਹੈ।

    ਜਦੋਂ ਤੁਸੀਂ ਫੈਲਾਏ ldap ਢਾਂਚੇ ਨਾਲ ਅੱਪਗਰੇਡ ਕਰਦੇ ਹੋ, ਇਹ ਸਿਫਾਰਸ਼ ਕੀਤੀ ਜਾਂਦੀ ਹੈ ਕਿ ਤੁਸੀਂ ਸਬ-ਮੈਚਾਨ ਦੇ ਪਰਬੰਧਨ ਲਈ sambaSID ਦੀ ਲੜੀ ਬਣਾਓ।

  • winbindd NSS ਸੂਚੀ ਹੁਣ ਮੂਲ ਹੀ OFF ਹੁੰਦੀ ਹੈ। ਇਸ ਨਾਲ ਵੱਡੇ ਵਾਤਾਵਰਨ ਨੂੰ ਫਾਇਦਾ ਹੁੰਦਾ ਹੈ ਜਿੱਥੇ ਮਲਟੀਪਲ ਡੋਮੇਨ ਕੰਟਰੋਲਰ, ਟਰੱਸਟ, ਅਤੇ ਰਿਮੋਟ ਥਾਵਾਂ ਵਰਤੀਆਂ ਜਾਂਦੀਆਂ ਹਨ। ਜੇ ਤੁਹਾਡਾ ਵਾਤਾਵਰਨ user/group ਸੂਚੀ ਤੇ ਨਿਰਭਰ ਕਰਦਾ ਹੈ, ਤਾਂ ਤੁਸੀਂ ਇਸ ਨੂੰ winbind enum users ਅਤੇ winbind enum groups ਚੋਣਾਂ ਵਰਤ ਕੇ ਚਾਲੂ (on) ਕਰ ਸਕਦੇ ਹੋ।

ਕਰਨਲ-ਸੰਬੰਧੀ ਅੱਪਡੇਟ

  • madvise() ਹੁਣ DONTFORK ਅਤੇ DOFORK ਲਈ ਸਹਿਯੋਗੀ ਹੈ।

  • ਲੋੜ ਮੁਤਾਬਿਕ /proc/sys/vm/drop_caches ਨੂੰ ਸ਼ਾਮਿਲ ਕੀਤਾ ਗਿਆ ਹੈ ਤਾਂ ਕਿ pagecache ਅਤੇ slabcache ਨੂੰ ਸਾਫ ਕੀਤਾ ਜਾਏ।

  • /proc/sys/vm/max_queue_depth ਉੱਪਰ ਉੱਪਰਲਾ ਸੀਮਾ ਮੁੱਲ ਹਟਾਓ।

  • oom_killer ਹੁਣ ਸਹਿਯੋਗੀ ਹੈ ਤਾਂ ਕਿ ਸਰਗਰਮ ਕਰਨਲ ਮੈਮੋਰੀ-ਤੋਂ-ਬਾਹਰ ਹਾਲਤ ਤੇ ਪੈਨਿਕ ਹੋ ਜਾਂਦਾ ਹੈ।

  • smaps ਕਾਰਜਕੁਸ਼ਲਤਾ ਹੁਣ ਸਹਿਯੋਗੀ ਹੈ।

  • ਇੱਕ nfsv4 link ਬੱਗ ਹੱਲ ਕੀਤਾ ਗਿਆ ਹੈ ਜੋ i_nlink ਗਿਣਤੀ ਨੂੰ ਠੀਕ ਤਰਾਂ ਅੱਪਡੇਟ ਹੋਣ ਤੋਂ ਰੋਕਦਾ ਸੀ।

  • ਨਾ-ਮੌਜੂਦ fput() ਕਾਲ ਨੂੰ 32-ਬਿੱਟ ioctl ਵਿੱਚ ਸ਼ਾਮਿਲ ਕਰ ਰਿਹਾ ਹੈ ਤਾਂ ਕਿ ਲੋਕਲ ਉਪਭੋਗੀਆਂ ਦੁਆਰਾ ਕਰਨਲ ਪੈਨਿਕ ਹੋਣ ਵਾਲੀ ਸਮੱਸਿਆ ਦਾ ਹੱਲ ਹੋ ਸਕੇ।

  • dir_mode ਅਤੇ file_mode ਦੇ ਹੁਣ ਮੂਲ ਮੁੱਲ ਹਨ।

  • CONFIG_KPROBES ਹੁਣ ਯੋਗ ਕੀਤਾ ਗਿਆ ਹੈ ਤਾਂ ਕਿ Systemtap. ਨੂੰ ਸਹਿਯੋਗ ਦਿੱਤਾ ਜਾ ਸਕੇ।

  • cpuid ਇਮੂਲੇਸ਼ਨ ਨੂੰ AMD ਪਰੌਸੈੱਸਰਾਂ ਲਈ ਸ਼ਾਮਿਲ ਕੀਤਾ ਗਿਆ ਹੈ।

  • ਬੱਗ ਹੱਲ ਕੀਤਾ ਗਿਆ ਹੈ ਜਿਸ ਨਾਲ Conroe ਅਤੇ Broadwater ਚਿੱਪਸੈੱਟਾਂ ਉੱਪਰ CPU ਫਰੀਕੁਇੰਸੀ ਠੀਕ ਤਰਾਂ ਪਤਾ ਨਹੀਂ ਲੱਗਦੀ ਸੀ।

  • ਕਰਨਲ ਸਰੋਤ ਵਿੱਚ ਹੁਣ AMD ਅਤੇ ATI SB600 ਲਈ SMBus ਜੰਤਰ IDs ਹੈ।

  • ATI SB700 ਲਈ ਵਾਧੂ ਜੰਤਰ IDs ਸ਼ਾਮਿਲ ਕੀਤਾ ਗਿਆ ਹੈ।

  • MMCONFIG ਹੁਣ ਮੂਲ ਹੀ Intel Core 2 Duo platform ਉੱਪਰ ਅਯੋਗ ਕੀਤਾ ਗਿਆ ਹੈ।

  • Oprofile ਹੁਣ ਨਵੀਂ Greyhound ਕਾਰਜਕੁਸ਼ਲਤਾ ਕਾਊਂਟਰ ਘਟਨਾਵਾਂ ਨੂੰ ਸਹਿਯੋਗ ਦਿੰਦਾ ਹੈ।

  • /proc NUMA ਮੈਪ ਹੁਣ ਸਹਿਯੋਗੀ ਹਨ।

  • SB700 SATA ਕੰਟਰੋਲਰ ਹੁਣ ਸਹਿਯੋਗ ਹੈ

  • Intel 6300ESB Watchdog ਟਾਈਮਰ ਹੁਣ ਸਹਿਯੋਗੀ ਹੈ।

ਡਰਾਈਵਰ ਅੱਪਡੇਟ

  • megaraid_sas: ਵਰਜਨ 00.00.03.13 ਵੱਲ ਅੱਪਡੇਟ ਕੀਤੀ ਗਈ ਹੈ ਤਾਂ ਕਿ ਪਾਵਰ-ਇੱਜ ਐਕਸਪੈਂਡੇਬਲ ਰੇਡ ਕੰਟਰੋਲਰ(PowerEdge Expandable Raid Controller) (PERC 6) ਨੂੰ ਸਹਿਯੋਗ ਦਿੱਤਾ ਜਾ ਸਕੇ।

  • k8_edac ਡਰਾਈਵਰ ਹੁਣ ਰਵੀਜ਼ਨ F ਪਰੋਸੈੱਸਰਾਂ ਲਈ ਸਹਿਯੋਗੀ ਹੈ।

  • qla2xxx: ਇਸ ਨੂੰ ਵਰਜਨ 8.01.07.04 ਤੱਕ ਅੱਪਡੇਟ ਕੀਤਾ ਹੈ। ਇਸ ਵਿੱਚ ਹੇਠਲੀਆਂ ਤਬਦੀਲੀਆਂ ਕੀਤੀਆਂ ਗਈਆਂ ਹਨ:

    • D3 ਸਥਿਤੀ ਲਈ ਪਾਵਰ ਮੈਨੇਜਮੈਂਟ ਮੁੱਦੇ ਦਾ ਹੱਲ ਵੀ ਸ਼ਾਮਿਲ ਕੀਤਾ ਗਿਆ ਹੈ

    • "queue-full" ਸਥਿਤੀ ਦੇ ਪਰਬੰਧਨ ਵਿੱਚ ਸੋਧ ਕੀਤੀ ਗਈ ਹੈ

    • iIDMA ਲਈ ਆਮ ਸਹਿਯੋਗ ਸ਼ਾਮਿਲ ਕੀਤਾ ਗਿਆ ਹੈ

    • IRQ #0 ਦੀ ਵਰਤੋਂ ਨੂੰ ਮਨਜੂਰੀ ਨਹੀਂ ਹੈ

    • ਬਿੱਗ-ਏਡੀਅਨ ਹੋਸਟ ਉੱਪਰ RSCN ਹੱਲ ਕੀਤਾ ਗਿਆ ਹੈ

    • ਫੈਬਰਿਕ ਨਾਂ ਵਿੱਚ fc_host ਦਾ ਬਾਈਟ ਕ੍ਰਮ ਠੀਕ ਕੀਤਾ ਗਿਆ ਹੈ

    • ਵੱਖ-ਵੱਖ ਹਵਾਲਾ ਕਾਊਂਟਿੰਗ ਮੁੱਦੇ ਹੱਲ ਕੀਤੇ ਗਏ ਹਨ

    • ਨਵੇਂ Dell mezzanine ਕਾਰਡਾਂ ਉੱਪਰ ਫਾਈਬਰ ਚੈਨਲ ਇੰਟਰਫੇਸ ਦੀ ਸਪੀਡ ਸੈਂਸਿੰਗ ਨੂੰ ਸਹਿਯੋਗ ਹੈ

  • qla3xxx: ਉੱਪਰਲੇ ਵਰਜਨ (v2.03.00-k4-RHEL4U6) ਵਿੱਚ ਅੱਪਡੇਟ ਕੀਤਾ ਗਿਆ ਹੈ। ਇਸ ਵਿੱਚ ਕਈ ਤਬਦੀਲੀਆਂ ਹਨ, ਜਿਵੇਂ ਕਿ:

    • 4032 ਚਿੱਪ ਨੂੰ ਹੁਣ ਸਹਿਯੋਗ ਹੈ

    • Agere PHY ਚਿੱਪਾਂ ਨੂੰ ਹੁਣ ਸਹਿਯੋਗ ਹੈ

    • ਮੁੜ-ਸੈੱਟ ਟਾਈਮ-ਆਊਟ ਮੁੱਦਾ ਹੱਲ ਕੀਤਾ ਗਿਆ ਹੈ

    • RX ਪੈਕਟ ਪਰਬੰਧਨ ਸਾਫ ਕੀਤਾ ਗਿਆ ਹੈ

    • NAPI ਕੋਡ ਨੂੰ ਕਾਰਜਕੁਸ਼ਲਤਾ ਸੋਧ ਕਰਨ ਲਈ ਸਾਫ ਕੀਤਾ ਗਿਆ ਹੈ

  • qla4xxx: ਇਸ ਨੂੰ ਵਰਜਨ 5.01.01-d1 ਤੱਕ ਅੱਪਡੇਟ ਕੀਤਾ ਗਿਆ ਹੈ। ਇਸ ਵਿੱਚ ਹੇਠਲੀਆਂ ਤਬਦੀਲੀਆਂ ਕੀਤੀਆਂ ਗਈਆਂ ਹਨ:

    • ਮੇਲਬਾਕਸ ਵਾਲੇ ਫਰਮਵੇਅਰ ਅੱਪਡੇਟਾਂ ਨੂੰ ਹੁਣ ਸਹਿਯੋਗ ਹੈ

    • ਪੁਟੈਂਸ਼ਲ NULL ਪੁਆਂਇਟਰ ਭਿੰਨਤਾ ਦਾ ਹੱਲ ਕੀਤਾ ਗਿਆ ਹੈ

    • RESET_HA_INTR ਮੁਕੰਮਲਤਾ ਕਲਨ-ਵਿਧੀ ਨੂੰ ਅੱਪਡੇਟ ਕੀਤਾ ਗਿਆ ਹੈ ਤਾਂ ਕਿ ਮੁੜ-ਸ਼ੁਰੂਆਤ ਕਰਨ ਤੋਂ ਪਹਿਲਾਂ ਮੁਕੰਮਲ ਰੀਸੈੱਟ ਕਰਨ ਲਈ ਹੋਰ ਪੋਰਟਾਂ ਨੂੰ ਮਨਜੂਰੀ ਦਿੱਤੀ ਜਾ ਸਕੇ (ਡਿਊਲ-ਪੋਰਟ ਕਾਰਡਾਂ ਤੋਂ ਲਾਗੂ ਹੁੰਦਾ ਹੈ)

    • data_cmnd ਦਾ ਹਵਾਲਾ ਹਟਾਇਆ ਗਿਆ ਹੈ

    • IPv6 ਲਈ ਸ਼ਾਮਿਲ ਸਹਿਯੋਗ

    • ਹੁਣ ਹਰੇਕ ਘਾਤਕ ਗਲਤੀ ਤੋਂ ਬਾਅਦ ਸਾਫਟ ਰੀਸੈੱਟ ਕੀਤਾ ਜਾਂਦਾ ਹੈ

    • scsi ਹਾਲਤ ਵਿੱਚ ਹੁਣ ਹਾਲਤ ਬਾਈਟ ਸ਼ਾਮਿਲ ਕੀਤੀ ਹੈ

    • ਕਿਉਂ ਕਿ ਕੁੰਜੀ RECOVERED_ERROR ਹੁਣ ਠੀਕ ਤਰਾਂ ਰਿਪੋਰਟ ਕੀਤੀ ਗਈ ਹੈ

    • DPC_RESET_HA ਹੁਣ ਨਹੀਂ ਵਾਪਰੇਗੀ ਜੇ ਡਰਾਈਵਰ ਅਨਲੋਡ ਹੋ ਰਿਹਾ ਹੈ

  • mpt fusion ਡਰਾਈਵਰ 3.02.99 ਵਰਜਨ ਵੱਲ ਅੱਪਡੇਟ ਕੀਤਾ ਗਿਆ ਹੈ। ਇਸ ਅੱਪਡੇਟ ਵਿੱਛ ਕਈ ਤਬਦੀਲੀਆਂ ਹਨ, ਜਿਵੇਂ ਕਿ:

    • ਸੋਧਿਆ ਗਲਤੀ ਪਰਬੰਧਨ

    • ਡੋਮੇਨ ਪ੍ਰਮਾਣਿਕਤਾ ਹੁਣ ਪਹਿਲੀ ਬੇਨਤੀ ਮੁਕੰਮਲ ਹੋਣ ਤੇ ਪ੍ਰਤੀ ਜੰਤਰ ਅਧਾਰ ਤੇ ਕੀਤੀ ਜਾਂਦੀ ਹੈ, ਜਾਂ ਜਦੋਂ IR ਫਰਮਵੇਅਰ ਦੁਆਰਾ ਪੁੱਛੀ ਜਾਂਦੀ ਹੈ

    • PowerPC ਲਈ ਸ਼ਾਮਿਲ ਸਹਿਯੋਗ

    • ਹਰੇਕ SAS ਕੰਟਰੋਲਰ ਹੁਣ 1024 ਜੰਤਰਾਂ ਤੱਕ ਸਹਿਯੋਗ ਦੇ ਸਕਦਾ ਹੈ

    • ਸੋਧੀਆਂ CSMI IOCTL ਕਾਰਵਾਈਆਂ

  • lpfc: ਇਸ ਨੂੰ ਵਰਜਨ 8.0.16.34 ਤੱਕ ਅੱਪਡੇਟ ਕੀਤਾ ਗਿਆ ਹੈ। ਇਸ ਵਿੱਚ ਕਈ ਤਬਦੀਲੀਆਂ ਹਨ, ਜਿਵੇਂ ਕਿ:

    • hba ਕਤਾਰ ਡੂੰਘਾਈ ਕੈਲਕੂਲੇਸ਼ਨ ਹਟਾਈ ਗਈ ਹੈ ਜੋ ਜੰਤਰ PCI ID ਤੇ ਅਧਾਰਿਤ ਹੈ

    • 8G ਸਪੀਡ ਅਤੇ Saturn HBA ਲਈ ਸ਼ਾਮਿਲ ਸਹਿਯੋਗ

    • lpfc_ns_rsp ਨੂੰ ਪੂਰੇ GID_FT ਜਵਾਬ ਲਈ ਸਥਿਰ ਕੀਤਾ ਗਿਆ ਹੈ

    • ਇੱਕ ਬੱਗ ਹੱਲ ਕੀਤਾ ਗਿਆ ਹੈ ਜਿਸ ਕਰਕੇ ਡਰਾਈਵਰ ਅਨਲੋਡ ਹੋਣ ਸਮੇਂ queuecommand ਪੈਨਿਕ ਹੁੰਦੀ ਸੀ

    • NPort ਪ੍ਰਮਾਣਿਕਤਾ ਹੁਣ ਫੈਬਰਿਕ ਪੋਰਟਾਂ ਤੇ ਨਹੀਂ ਲਾਗੂ ਹੁੰਦੀ

    • HBAs ਦੇ ਸਬ-ਸਿਸਟਮ ID ਉੱਪਰ ਡਰਾਈਵਰ ਨਿਰਭਰਤਾ ਹਟਾਈ ਗਈ ਹੈ

    • DMA ਬਾਈਟ ਗਿਣਤੀ ਨੂੰ ਵੱਧ-ਤੋਂ-ਵੱਧ ਪੜਨ ਤੇ ਕੰਟਰੋਲ ਕਰਨ ਲਈ ਇੱਕ ਮੈਡਿਊਲ ਪੈਰਾਮੀਟਰ ਸ਼ਾਮਿਲ ਕੀਤਾ ਗਿਆ ਹੈ

    • ਖੋਜ ਲੌਜਿਕ ਅੱਪਡੇਟ ਕੀਤਾ ਗਿਆ ਹੈ ਤਾਂ ਕਿ RFF ਨੂੰ ਫੈਬਰਿਕ ਉੱਪਰ ਭੇਜਿਆ ਜਾ ਸਕੇ

    • ਪੱਤਰ-ਬਕਸਾ ਟਾਈਮ-ਆਊਟ ਮੁੱਲ ਤਬਦੀਲ ਕੀਤਾ ਗਿਆ ਹੈ

    • Saturn heart beat ਕਮਾਂਡ ਹੁਣ ਸਹਿਯੋਗੀ ਹੈ

    • Saturn ਤਾਪਮਾਨ ਸੈਂਸਰ ਨੂੰ ਹੁਣ ਸਹਿਯੋਗ ਹੈ

    • ਬੱਗ ਹੱਲ ਕੀਤਾ ਗਿਆ ਹੈ ਜੋ ਫਰਮਵੇਅਰ ਡਾਊਨਲੋਡ ਦੌਰਾਨ ਸਿਸਟਮ ਪੈਨਿਕ ਕਰ ਦਿੰਦਾ ਸੀ

  • arcmsr: ਡਰਾਈਵਰ ਇਸ ਅੱਪਡੇਟ ਵਿੱਚ ਸ਼ਾਮਿਲ ਕੀਤਾ ਗਿਆ ਹੈ ਤਾਂ Areca RAID ਕੰ ਟਰੋਲਰ ਨੂੰ ਸਹਿਯੋਗ ਦਿੱਤਾ ਜਾਏ।

  • openib ਅਤੇ openmpi: ਨੂੰ OFED (ਓਪਨਫੈਬਰਿਕ ਇੰਟਰਪਰਾਈਜ਼ ਡਿਸਟਰੀਬਿਊਸ਼ਨ) ਵਰਜਨ 1.2 ਵੱਲ ਅੱਪਗਰੇਡ ਕੀਤਾ ਗਿਆ ਹੈ ਤਾਂ ਕਿ InfiniBand ਨੂੰ ਸਹਿਯੋਗ ਦਿੱਤਾ ਜਾ ਸਕੇ।

  • cciss: ਇਸ ਨੂੰ ਵਰਜਨ 2.6.16 ਤੱਕ ਅੱਪਡੇਟ ਕੀਤਾ ਗਿਆ ਹੈ ਜਿਸ ਵਿੱਚ ਇਹ ਤਬਦੀਲੀਆਂ ਹਨ:

    • Smart Array E500 ਨੂੰ ਹੁਣ ਸਹਿਯੋਗ ਹੈ

    • ਮੁੜ-ਚਾਲੂ ਸੂਚਨਾ ਨੂੰ ਹੁਣ ਸਹਿਯੋਗ ਹੈ

    • HP RAID ਕਲਾਸ ਸਟੋਰੇਜ਼ ਜੰਤਰ ਨੂੰ ਹੁਣ ਸਹਿਯੋਗ ਹੈ

  • adp94xx: ਵਰਜਨ 1.08-13 ਤੱਕ ਅੱਪਡੇਟ ਕੀਤਾ ਹੈ ਤਾਂ ਜੋ AIC94XX Razor SAS ਕੰਟਰੋਲਰ ਵਰਤਣ ਵਾਲੇ ਸਿਸਟਮਾਂ ਲਈ ਡਰਾਈਵਰ ਸਹਿਯੋਗ ਵਿੱਚ ਸੋਧ ਹੋ ਸਕੇ। ਇਸ ਅੱਪਡੇਟ ਵਿੱਚ ਹੋਰ ਵੀ ਕਈ ਤਬਦੀਲੀਆਂ ਹਨ, ਜਿਵੇਂ ਕਿ:

    • Sequencer ਫਰਮਵੇਅਰ ਨੂੰ V17 ਤੋਂ V32 ਵੱਲ ਅੱਪਗਰੇਡ ਕੀਤਾ ਗਿਆ ਹੈ

    • SCSI ਕਮਾਂਡਾ ਦਾ ਗਲਤੀ ਪਰਬੰਧਨ ਸੋਧਿਆ ਗਿਆ ਹੈ ਜੋ ਪਿਛਲੀ ਲੇਅਰ ਵਿੱਚ ਅਧੂਰਾ ਛੱਡਿਆ ਗਿਆ ਸੀ

    • ਸ਼ਾਮਿਲ ਕੀਤਾ Empty Data Buffer (EDB) ਟਾਈਮਰ ਜੋ ਤਾਜ਼ਾ ਹਟਾਏ ਜੰਤਰਾਂ ਬਾਰੇ ਜਾਣਕਾਰੀ ਪਤਾ ਕਰਦਾ ਸੀ

    • ਇੱਕ ਬੱਗ ਹੱਲ ਕੀਤਾ ਗਿਆ ਹੈ ਜੋ Fujitsu ਡਰਾਈਵਰ ਖੋਜ ਹੋਣ ਤੋਂ ਰੋਕਦਾ ਸੀ

    • smartctl ਸਹੂਲਤ ਹੁਣ ਠੀਕ ਤਰਾਂ ਕੰਮ ਕਰਦੀ ਹੈ

    • ਡਰਾਈਵਰ ਹੁਣ EDB ਨੂੰ SATA ਜਤੰਰਾਂ ਲਈ ASYNC ਸਮੇਂ ਫਰੀ ਕਰਦਾ ਹੈ

    • ਡਰਾਈਵਰ ਹੁਣ Inquiry, Read Capacity ਅਤੇ Report LUN ਕਮਾਡਾਂ ਲਈ ਗਲਤ ਡਾਟਾ ਨਹੀਂ ਭੇਜਦਾ

  • s2io: ਵਰਜਨ 2.0.25.1 ਤੱਕ ਅੱਪਡੇਟ ਕੀਤਾ ਗਿਆ ਹੈ ਤਾਂ ਕਿ Neterion Xframe-II 10GbE ਨੈੱਟਵਰਕ ਅਡਾਪਟਰ ਲਈ ਸਹਿਯੋਗ ਦਿੱਤਾ ਜਾ ਸਕੇ।

  • cxgb3: ਅੱਪਡੇਟ ਕੀਤਾ ਗਿਆ ਹੈ ਤਾਂ ਕਿ Chelsio 10G ਈਥਰਨੈੱਟ ਨੈੱਟਵਰਕ ਕੰਟਰੋਲਰ ਨੂੰ ਸਹਿਯੋਗ ਦਿੱਤਾ ਜਾਏ।

  • ਯਕੀਨਨ SATA ਡਰਾਈਵਰ ਹੁਣ PATA ਜੰਤਰਾਂ ਨੂੰ ਸਹਿਯੋਗ ਦਿੰਦਾ ਹੈ।

  • dell_rbu: ਵਰਜਨ 3.2 ਤੱਕ ਅੱਪਡੇਟ ਕੀਤਾ ਗਿਆ ਹੈ ਤਾ ਕਿ ਪੈਕੇਟ ਮੋਡ ਵਿੱਚ ਪੈਕੇਟਾਂ ਲਈ ਭੌਤਿਕ ਮੈਮੋਰੀ ਨਿਰਧਾਰਨ ਹੱਲ ਕੀਤਾ ਜਾ ਸਕੇ। ਇਸ ਅੱਪਡੇਟ ਵਿੱਚ kmalloc ਵੀ ਦਿੱਤੀ ਗਈ ਹੈ ਜੋ ਪੈਕੇਟ ਮੋਡ ਵਿੱਚ spinlock ਵਰਤੀ ਜਾਂਦੀ ਹੈ।

  • lmsensors ਹੁਣ Nforce4 ਚਿੱਪਸੈੱਟ ਲਈ ਸਹਿਯੋਗੀ ਹੈ।

  • ਸਧਾਰਨ IDE ਡਰਾਈਵਰ ਹੁਣ JMicron JMB368, JMB363, JMB366, JMB360, ਅਤੇ JMB361 IDE ਕੰਟਰੋਲਰਾਂ ਨੂੰ ਸਹਿਯੋਗ ਦਿੰਦਾ ਹੈ।

  • aacraid ਡਰਾਈਵਰ: ਵਰਜਨ 1.1.5-2441 ਤੱਕ ਅੱਪਡੇਟ ਕੀਤਾ ਗਿਆ ਹੈ ਤਾਂ ਕਿPRIMERGY RX800S2 ਅਤੇ RX800S3 ਨੂੰ ਸਹਿਯੋਗ ਦਿੱਤਾ ਜਾਏ।

  • bnx2 ਡਰਾਈਵਰ: ਵਰਜਨ 1.5.11 ਤੱਕ ਅੱਪਡੇਟ ਕੀਤਾ ਗਿਆ ਹੈ ਤਾਂ ਕਿ 5709 ਹਾਰਡਵੇਅਰ ਨੂੰ ਸਹਿਯੋਗ ਦਿੱਤਾ ਜਾਏ।

  • ibmveth: ਸ਼ਾਮਿਲ ਕੀਤਾ netpoll ਅਤੇ netconsole ਸਹਿਯੋਗ ਤਾਂ ਕਿ netdump ਯੋਗਤਾਵਾਂ ਨੂੰ ਕਰੈਸ਼ ਡੰਪ ਲਈ ਯੋਗ ਕੀਤਾ ਜਾ ਸਕੇ।

  • tg3 ਡਰਾਈਵਰ ਨੂੰ ਵਰਜਨ 3.77 ਤੱਕ ਅੱਪਡੇਟ ਕੀਤਾ ਜਾਏ ਜੋ ਆਮ ਬੱਗ ਹੱਲ ਕਰਨਲ ਈ ਵਰਤਿਆ ਜਾਂਦਾ ਹੈ ਅਤੇ Broadcom 5906 ਅਤੇ 5722 ਚਿੱਪਸੈੱਟ ਲਈ ਸਹਿਯੋਗ ਸ਼ਾਮਿਲ ਕਰਦਾ ਹੈ।

  • forcedeth-0.60 ਡਰਾਈਵਰ: ਹੁਣ ਇਸ ਰੀਲੀਜ਼ ਵਿੱਚ ਸ਼ਾਮਿਲ ਕੀਤਾ ਗਿਆ ਹੈ। ਇਸ ਵਿੱਚ ਕਈ ਘਾਤਕ ਬੱਗ ਹੱਲ ਕੀਤੇ ਗਏ ਹਨ ਜੋ NVIDIA MCP55 ਮਦਰਬੋਰਡ ਅਤੇ ਆਨਬੋਰਡ NIC ਵਰਤਣ ਵਾਲੇ ਗਾਹਕਾਂ ਨੂੰ ਰੁਕਾਵਟ ਪਾਉਂਦੇ ਸਨ।

  • amd74xx.c: NVIDIA MCP55, MCP61, MCP67, ਅਤੇ AMD CS5536 IDE ਕੰਟਰੋਲਰਾਂ ਲਈ ਸਹਿਯੋਗ ਸ਼ਾਮਿਲ ਕੀਤਾ ਗਿਆ ਹੈ।

ਹੋਰ ਅੱਪਡੇਟ

  • implicit active-active failover (ALUA) using dm-multipath on EMC Clariion storage is now supported

  • ਚੈਲੇਂਜ ਹੈਂਡਸ਼ੇਕ ਅਥਾਂਟੀਕੇਸ਼ਨ ਪਰੋਟੋਕਾਲ (CHAP) ਉਪਭੋਗੀ-ਨਾਂ ਅਤੇ ਪਾਸਵਰਡ 256 ਅੱਖਰਾਂ ਤੋਂ ਜਿਆਦਾ ਹੋਣੇ ਚਾਹੀਦੇ ਹਨ।

ਟੈਕਨਾਲੋਜੀ ਜਾਣਕਾਰੀ

ਟੈਕਨਾਲੋਜੀ ਜਾਣਕਾਰੀ ਵਿਸ਼ੇਸ਼ਤਾਵਾਂ ਹੁਣ Red Hat Enterprise Linux 4.6 ਮੈਂਬਰੀ ਸੇਵਾ ਅਧੀਨ ਸਹਿਯੋਗੀ ਨਹੀਂ ਹਨ, ਹੋ ਸਕਦਾ ਹੈ ਕਿ ਠੀਕ ਤਰਾਂ ਕੰਮ ਨਹੀਂ ਕਰਦਾ, ਅਤੇ ਉਤਪਾਦ ਵਰਤੋਂ ਲਈ ਯੋਗ ਨਹੀਂ ਹੈ। ਫਿਰ ਵੀ, ਇਹ ਵਿਸ਼ੇਸ਼ਤਾਵਾਂ ਗਾਹਕ ਸਹੂਲਤ ਲਈ ਅਤੇ ਉੱਚੇ ਪੱਧਰ ਲਈ ਸ਼ਾਮਿਲ ਕੀਤੀਆਂ ਹਨ।

ਗਾਹਕ ਇਹਨਾਂ ਵਿਸ਼ੇਸ਼ਤਾਵਾਂ ਨੂੰ ਨਾਨ-ਪਰੋਡਕਸ਼ਨ ਵਾਤਾਵਰਨ ਵਿੱਚ ਵੀ ਵੇਖ ਸਕਦੇ ਹਨ। ਪੂਰੀ ਤਰਾਂ ਸਹਿਯੋਗੀ ਹੋਣ ਤੋਂ ਪਹਿਲਾਂ ਗਾਹਕ ਤਕਨੀਕੀ ਜਾਣਕਾਰੀ ਵਿਸ਼ੇਸ਼ਤਾ ਲਈ ਫੀਡਬੈਕ ਅਤੇ ਕਾਰਜ-ਕੁਸ਼ਲਤਾ ਲਈ ਸੁਝਾਅ ਵੀ ਦੇ ਸਕਦੇ ਹਨ। ਇਰੱਟਾ ਜਿਆਦਾ-ਨਾਜੁਕ ਸੁਰੱਖਿਆ ਮੁੱਦਿਆਂ ਲਈ ਵੀ ਦਿੱਤਾ ਜਾਏਗਾ।

ਤਕਨੀਕੀ ਜਾਣਕਾਰੀ ਵਿਸ਼ੇਸ਼ਤਾ ਦੇ ਵਿਕਾਸ ਦੌਰਾਨ, ਵਾਧੂ ਹਿੱਸੇ ਵੀ ਜਾਂਚ ਕਰਨ ਵਾਸਤੇ ਲੋਕਾਂ ਨੂੰ ਉਪਲੱਬਧ ਹੋ ਸਕਦੇ ਹਨ। ਇਹ Red Hat ਦਾ ਉਦੇਸ਼ ਹੈ ਕਿ ਆਉਣ ਵਾਲੇ ਰੀਲੀਜ਼ ਵਿੱਚ ਤਕਨੀਕੀ ਜਾਣਕਾਰੀ ਨੂੰ ਪੂਰਾ ਸਹਿਯੋਗ ਦਿੱਤਾ ਜਾਏ।

Systemtap

Systemtap ਫਰੀ ਸਾਫਟਵੇਅਰ (GPL) ਢਾਂਚਾ ਮੁਹੱਈਆ ਕਰਦਾ ਹੈ ਜੋ ਚੱਲ ਰਹੇ ਲੀਨਕਸ ਸਿਸਟਮ ਬਾਰੇ ਜਾਣਕਾਰੀ ਇਕੱਠੀ ਕਰਨ ਵਿੱਚ ਮਦਦ ਕਰਦਾ ਹੈ। ਇਹ ਕਾਰਜ-ਕੁਸ਼ਲਤਾ ਜਾਂ ਮੁਸ਼ਕਿਲਾਂ ਬਾਰੇ ਜਾਣਕਾਰੀ ਲਈ ਮਦਦ ਕਰਦਾ ਹੈ। systemtap ਦੀ ਮਦਦ ਨਾਲ, ਵਿਕਾਸਵਾਦੀਆਂ ਨੂੰ ਹੁਣ ਔਖੇ ਅਤੇ ਵਿਘਨ ਵਾਲੇ ਜੰਤਰਾਂ ਦੀ ਵਰਤੋਂ, ਮੁੜ-ਕੰਪਾਇਲ, ਇੰਸਟਾਲ, ਅਤੇ ਮੁੜ-ਚਾਲੂ ਕਰਨ ਦੀ ਲੋੜ ਨਹੀਂ ਪਵੇਗੀ ਜਿਸ ਲਈ ਡਾਟਾ ਇਕੱਠਾ ਕਰਨਾ ਪੈਂਦਾ ਹੈ।

Frysk GUI

frysk ਪਰੋਜੈਕਟ ਦਾ ਉਦੇਸ਼ ਬੁੱਧੀਮਾਨ, ਡਿਸਟਰੀਬਿਊਟਡ, ਹਮੇਸ਼ਾ ਸਿਸਟਮ ਪਰਬੰਧਨ ਅਤੇ ਡੀਬੱਗਿੰਗ ਜੰਤਰ ਹੈ ਜੋ ਵਿਕਾਸਵਾਦੀਆਂ ਅਤੇ ਸਿਸਟਮ ਪਰਬੰਧਕਾਂ ਨੂੰ ਇਹ ਕਰਨ ਲਈ ਮਨਜੂਰੀ ਦਿੰਦਾ ਹੈ:

  • ਚੱਲ ਰਹੇ ਕਾਰਜਾਂ ਅਤੇ ਥਰਿੱਡਾਂ ਦਾ ਪਰਬੰਧਨ ਕਰਨਾ (ਜਿਨਾਂ ਵਿੱਚ ਬਣਾਉਣਾ ਅਤੇ ਹਟਾਉਣਾ ਹੈ)

  • ਲਾਕਿੰਗ ਦੀ ਵਰਤੋਂ ਦਾ ਪਰਬੰਧਨ ਕਰਨਾ

  • ਡੈੱਡਲਾਕ ਲਾਗੂ ਕਰਨਾ

  • ਡਾਟਾ ਇਕੱਠਾ ਕਰਨਾ

  • ਦਿੱਤੇ ਕਾਰਜ ਨੂੰ ਸੂਚੀ ਵਿੱਚ ਚੁਣ ਕੇ ਡੀਬੱਗ ਕਰਨਾ ਜਾਂ frysk ਨੂੰ ਕਰੈਸ਼ ਹੋਣ ਵਾਲੇ ਕਾਰਜ ਦਾ ਸੋਰਸ ਕੋਡ (ਜਾਂ ਹੋਰ) ਵਿੰਡੋ ਖੋਲਣ ਲਈ ਮਨਜੂਰੀ ਦੇਣਾ

ਇਸ ਅੱਪਡੇਟ ਵਿੱਚ frysk ਗਰਾਫੀਕਲ ਯੂਜ਼ਰ ਇੰਟਰਫੇਸ ਇੱਕ ਤਕਨੀਕੀ ਜਾਣਕਾਰੀ ਹੈ, ਜਿੱਥੇ frysk ਕਮਾਂਡ ਲਾਈਨ ਇੰਟਰਫੇਸ ਨੂੰ ਪੂਰਾ ਸਹਿਯੋਗ ਹੈ।

gcc

GNU ਕੰਪਾਈਲਰ ਕੁਲੈਕਸ਼ਨ (gcc-4.1) ਹਾਲੇ ਵੀ ਇਸ ਰੀਲੀਜ਼ ਵਿੱਚ ਤਕਨੀਕੀ ਜਾਣਕਾਰੀ ਤੌਰ ਤੇ ਸ਼ਾਮਿਲ ਕੀਤਾ ਗਿਆ ਹੈ। ਇਹ ਕੰਪਾਈਲਰ ਪਹਿਲਾਂ Red Hat Enterprise Linux 4.4 ਵਿੱਚ ਤਕਨੀਕੀ ਜਾਣਕਾਰੀ ਤੌਰ ਤੇ ਪੇਸ਼ ਕੀਤਾ ਗਿਆ ਹੈ।

gcc-4.1 ਬਾਰੇ ਵਧੇਰੇ ਜਾਣਕਾਰੀ ਲਈ, http://gcc.gnu.org/ ਉੱਪਰ ਪਰੋਜੈਕਟ ਵੈੱਬਸਾਈਟ ਵੇਖੋ। gcc-4.1.2 ਲਈ ਇੱਕ ਵੇਰਵੇ ਸਾਹਿਤ ਦਸਤਾਵੇਜ਼ ਵੀ http://gcc.gnu.org/onlinedocs/gcc-4.1.2/gcc/ ਉੱਪਰ ਪੜਿਆ ਜਾ ਸਕਦਾ ਹੈ।

autofs5

autofs5 ਨੂੰ ਇਸ ਰੀਲੀਜ਼ ਵਿੱਚ ਤਕਨੀਕੀ ਜਾਣਕਾਰੀ ਤੌਰ ਤੇ ਸ਼ਾਮਿਲ ਕੀਤਾ ਗਿਆ ਸੀ। autofs ਦੇ ਇਸ ਨਵੇਂ ਵਰਜਨ ਵਿੱਚ ਮਲਟੀ-ਵੇਂਡਰ ਵਾਤਾਵਰਨ ਵਿੱਚ ਕਈ ਪੁਰਾਣੇ ਮੁੱਦੇ ਹੱਲ ਕੀਤੇ ਗਏ ਹਨ। autofs5 ਵਿੱਚ ਹੇਠਲੀਆਂ ਸੋਧਾਂ ਕੀਤੀਆਂ ਗਈਆਂ ਹਨ:

  • ਡਾਇਰੈਕਟ ਮੈਪ ਸਹਿਯੋਗ, ਜਿਸ ਵਿੱਚ ਫਾਇਲ ਸਿਸਟਮ ਢਾਂਚੇ ਵਿੱਚ ਕਿਸੇ ਵੀ ਪੁਆਂਇਟ ਤੇ ਫਾਇਲ ਸਿਸਟਮ ਨੂੰ ਸਵੈ ਮਾਊਂਟ ਕਰਨ ਵਾਲੀ ਵਿਧੀ ਦਿੱਤੀ ਗਈ ਸੀ।

  • lazy mount ਅਤੇ umount ਸਹਿਯੋਗ

  • ਨਵੀਂ ਸੰਰਚਨਾ ਫਾਇਲ, /etc/autofs_ldap_auth.conf ਵਿੱਚ ਸੋਧਿਆ LDAP ਸਹਿਯੋਗ

  • nsswitch.conf ਵਰਤੋਂ ਲਈ ਪੂਰੀ ਤਰਾਂ ਲਾਗੂ ਕੀਤਾ

  • ਡਾਇਰੈਕਟ ਮੈਪਾਂ ਲਈ ਮਲਟੀਪਲ ਮਾਸਟਰ ਮੈਪ ਇਕਾਈਆਂ

  • ਮੈਪ ਸ਼ਾਮਿਲ ਕਰਨ ਲਈ ਮੁਕੰਮਲ ਸਥਾਪਨ, ਜੋ ਨਿਰਧਾਰਤ ਕੀਤੇ ਮੈਪ ਦੀ ਸੰਖੇਪਾਂ ਨੂੰ autofs ਮਾਸਟਰ ਮੈਪ ਵਿੱਚ ਸ਼ਾਮਿਲ ਕਰਨ ਦੀ ਮਨਜੂਰੀ ਦਿੰਦਾ ਸੀ।

ਹੁਣ, autofs5 ਮਾਸਟਰ ਮੈਪ ਲੈਗਜ਼ੀਕਲ ਐਨਾਲਾਈਜ਼ਰ ਮਾਊਂਟ ਪੁਆਂਇਟ ਜਾਂ ਮੈਪ ਨਿਰਧਾਰਨ ਵਿੱਚ ਕਾਮਿਆਂ ਵਿਚਲੀਆਂ ਸਤਰਾਂ ਨੂੰ ਪਾਰਸ ਨਹੀਂ ਕਰ ਸਕਦਾ। ਇਸੇ ਤਰਾਂ, ਕਾਮਿਆਂ ਵਾਲੀਆਂ ਸਤਰਾਂ ਮੈਪਾਂ ਵਿੱਚ ਵੀ ਲਿਖਣੀਆਂ ਚਾਹੀਦੀਆਂ ਹਨ।

autofs ਹਾਲੇ ਵੀ ਇੰਸਟਾਲ ਹੈ ਅਤੇ ਇਸ ਅੱਪਡੇਟ ਵਿੱਚ ਮੂਲ ਹੀ ਚੱਲਦੀ ਹੈ। ਇਸੇ ਤਰਾਂ, ਤੁਹਾਨੂੰ autofs5 ਪੈਕੇਜ ਦਸਤੀ ਇੰਸਟਾਲ ਕਰਨਾ ਪਵੇਗਾ ਜੇ ਤੁਸੀਂ autofs5 ਵਿਚਲੀ ਸੋਧ ਵਰਤਣੀ ਚਾਹੁੰਦੇ ਹੋ।

ਤੁਸੀਂ autofs ਅਤੇ autofs5 ਦੋਨੋਂ ਇੰਸਟਾਲ ਕਰ ਸਕਦੇ ਹੋ। ਭਾਵੇਂ, ਇਹਨਾਂ ਵਿੱਚੋਂ ਇੱਕ ਹੀ ਆਟੋਮਾਊਂਟ ਸਰਵਿਸ ਦੇਣ ਲਈ ਵਰਤਣੀ ਚਾਹੀਦੀ ਹੈ। autofs5 ਨੂੰ ਇਸਟਾਲ ਕਰਨ ਅਤੇ ਆਟੋਮਾਊਂਟਰ ਤੌਰ ਤੇ ਵਰਤਣ ਲਈ, ਇਹ ਪਗ ਵਰਤੋ:

  1. ਪਰਬੰਧਕ ਤੌਰ ਤੇ ਲਾਗਇਨ ਕਰੋ ਅਤੇ autofs ਸਰਵਿਸ ਨੂੰ service autofs stop ਵਰਤ ਕੇ ਬੰਦ ਕਰੋ।

  2. autofs ਸਰਵਿਸ ਨੂੰ chkconfig autofs off ਵਰਤ ਕੇ ਅਯੋਗ ਕਰੋ।

  3. autofs5 ਪੈਕੇਜ ਇੰਸਟਾਲ ਕਰੋ।

  4. autofs5 ਸਰਵਿਸ ਨੂੰ chkconfig autofs5 on ਵਰਤ ਕੇ ਯੋਗ ਕਰੋ।

  5. autofs5 ਨੂੰ service autofs5 start ਕਮਾਂਡ ਵਰਤ ਕੇ ਚਾਲੂ ਕਰੋ।

autofs5 ਬਾਰੇ ਵਧੇਰੇ ਜਾਣਕਾਰੀ ਲਈ, ਹੇਠਲੇ man ਸਫੇ ਵੇਖੋ (autofs5 ਪੈਕੇਜ ਇੰਸਟਾਲ ਕਰਨ ਤੋਂ ਬਾਅਦ):

  • autofs5(5)

  • autofs5(8)

  • auto.master.v5(5)

  • automount5(8)

ਵਧੇਰੇ ਜਾਣਕਾਰੀ ਲਈ ਤੁਸੀਂ /usr/share/doc/autofs5-<version>/README.v5.release ਵੇਖ ਸਕਦੇ ਹੋ।

ਜਾਣੇ-ਪਛਾਣੇ ਮੁੱਦੇ

  • ext2online ਇਸ ਸਮੇਂ EXT2 ਫਾਇਲ ਸਿਸਟਮ ਲਈ ਕੰਮ ਨਹੀਂ ਕਰਦਾ।

  • ਵਰਤਮਾਨ ਕਰਨਲ ਡਾਟਾ ਟਰਮੀਨਲ ਰੈਡੀ (DTR) ਸਿਗਨਲਾਂ ਨੂੰ ਬੂਟ ਸਮੇਂ ਸੀਰੀਅਲ ਪੋਰਟਾਂ ਨੂੰ ਪਰਿੰਟ ਕਰਨ ਤੋਂ ਪਹਿਲਾਂ ਦਾਅਵਾ ਨਹੀਂ ਕਰਦਾ। DTR ਦਾਅਵਾ ਕੁਝ ਜੰਤਰਾਂ ਲਈ ਲੋੜੀਂਦਾ ਹੈ; ਜਿਸ ਦੇ ਨਤੀਜੇ ਵਜੋਂ, ਕਰਨਲ ਬੂਟ ਸੁਨੇਹੇ ਅਜਿਹੇ ਜੰਤਰਾਂ ਉੱਪਰ ਸੀਰੀਅਲ ਕੰਸੋਲ ਤੇ ਪਰਿੰਟ ਨਹੀਂ ਕਰਦਾ।

  • Emulex lpfc ਡਰਾਈਵਰ /sys/class/scsi_host/host<scsi host number>/ ਵਿੱਚ ਇੱਕ mbox ਫਾਇਲ ਬਣਾਉਂਦਾ ਹੈ। ਜੇ ਇੱਕ ਕਾਰਜ ਜਿਵੇਂ systool ਇਸ ਫਾਇਲ ਨੂੰ ਪੜਦਾ ਹੈ, ਤਾਂ ਕੰਸੋਲ ਤੇ ਹੇਠਲਾ ਸੁਨੇਹਾ ਆਉਂਦਾ ਹੈ ਦਾਂ ਸਿਸਟਮ ਲਾਗ ਫਾਇਲ ਵਿੱਚ ਲਾਗਇਨ ਹੋ ਜਾਂਦਾ ਹੈ:

    mbox_read: ਬੁਰੀ ਹਾਲਤ
    

    ਇਹ ਸੁਨੇਹਾ ਸ਼ੁਰੂਆਤੀ ਹੈ, ਅਤੇ ਆਸਾਨੀ ਨਾਲ ਅਣਡਿੱਠਾ ਕੀਤਾ ਜਾ ਸਕਦਾ ਹੈ। Emulex ਇਸ ਗਲਤੀ ਨੂੰ lpfc ਡਰਾਈਵਰ ਦੇ ਆਉਣ ਵਾਲੇ ਰੀਲੀਜ਼ਾਂ ਵਿੱਚੋਂ ਹਟਾਇਆ ਜਾਵੇਗੀ।

( amd64 )

Provided by: Nexcess.net